ਸਾਡੀ ਮਸੀਹੀ ਜ਼ਿੰਦਗੀ
ਪਵਿੱਤਰ ਸ਼ਕਤੀ ਰਾਹੀਂ ਨਾਮੁਮਕਿਨ ਹੋਇਆ ਮੁਮਕਿਨ
ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਸੇਵਕਾਂ ਨੇ ਕਈ ਵੱਡੇ-ਵੱਡੇ ਕੰਮ ਕੀਤੇ ਹਨ। ਉਹ ਇਹ ਕੰਮ ਆਪਣੀ ਤਾਕਤ ਨਾਲ ਨਹੀਂ, ਸਗੋਂ ਯਹੋਵਾਹ ਦੀ ਮਦਦ ਨਾਲ ਕਰ ਪਾਏ। 1954 ਵਿਚ ਯਹੋਵਾਹ ਦੇ ਸੰਗਠਨ ਨੇ ਇਕ ਫ਼ਿਲਮ ਰਿਲੀਜ਼ ਕੀਤੀ ਜਿਸ ਦਾ ਨਾਂ ਸੀ, ਨਵੀਂ ਦੁਨੀਆਂ ਦੀ ਪਰਜਾ ਕਰ ਰਹੀ ਦਿਨ-ਰਾਤ ਸੇਵਾ। ਇਹ ਫ਼ਿਲਮ ਬੈਥਲ ਦੇ ਭੈਣਾਂ-ਭਰਾਵਾਂ ਨੇ ਬਣਾਈ ਜਿਨ੍ਹਾਂ ਵਿਚ ਜ਼ਿਆਦਾਤਰ ਜਣਿਆਂ ਨੂੰ ਫ਼ਿਲਮ ਬਣਾਉਣ ਦਾ ਕੋਈ ਤਜਰਬਾ ਨਹੀਂ ਸੀ। ਇਹ ਕੰਮ ਬਹੁਤ ਮੁਸ਼ਕਲ ਸੀ, ਪਰ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਇਹ ਮੁਮਕਿਨ ਹੋ ਪਾਇਆ। ਅਸੀਂ ਇਸ ਤੋਂ ਸਿੱਖਦੇ ਹਾਂ ਕਿ ਜੇ ਅਸੀਂ ਯਹੋਵਾਹ ’ਤੇ ਭਰੋਸਾ ਰੱਖੀਏ, ਤਾਂ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ।—ਜ਼ਕ 4:6.
“ਨਵੀਂ ਦੁਨੀਆਂ ਦੀ ਪਰਜਾ ਕਰ ਰਹੀ ਦਿਨ-ਰਾਤ ਸੇਵਾ” ਫ਼ਿਲਮ ਕਿਵੇਂ ਬਣੀ? ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਮੁੱਖ ਦਫ਼ਤਰ ਦੇ ਬਾਰੇ ਫ਼ਿਲਮ ਬਣਾਉਣ ਦਾ ਫ਼ੈਸਲਾ ਕਿਉਂ ਲਿਆ ਗਿਆ?
-
ਇਸ ਫ਼ਿਲਮ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਬੈਥਲ ਦੇ ਮੈਂਬਰ ਇਕ ਹੀ ਸਰੀਰ ਹਨ?—1 ਕੁਰਿੰ 12:14-20
-
ਫ਼ਿਲਮ ਬਣਾਉਂਦੇ ਵੇਲੇ ਭਰਾਵਾਂ ਸਾਮ੍ਹਣੇ ਕਿਹੜੀਆਂ ਰੁਕਾਵਟਾਂ ਆਈਆਂ ਅਤੇ ਉਨ੍ਹਾਂ ਨੇ ਇਹ ਰੁਕਾਵਟਾਂ ਕਿਵੇਂ ਪਾਰ ਕੀਤੀਆਂ?
-
ਇਸ ਵੀਡੀਓ ਤੋਂ ਤੁਹਾਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਬਾਰੇ ਕੀ ਪਤਾ ਲੱਗਦਾ ਹੈ?