23-29 ਦਸੰਬਰ
ਜ਼ਬੂਰ 119:121-176
ਗੀਤ 31 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਖ਼ੁਦ ਨੂੰ ਫਜ਼ੂਲ ਦੀਆਂ ਮੁਸੀਬਤਾਂ ਤੋਂ ਕਿਵੇਂ ਬਚਾਈਏ?
(10 ਮਿੰਟ)
ਪਰਮੇਸ਼ੁਰ ਦੇ ਹੁਕਮਾਂ ਨੂੰ ਪਿਆਰ ਕਰੋ (ਜ਼ਬੂ 119:127; w18.06 17 ਪੈਰੇ 5-6)
ਬੁਰੇ ਕੰਮਾਂ ਤੋਂ ਨਫ਼ਰਤ ਕਰੋ (ਜ਼ਬੂ 119:128; w93 4/15 17 ਪੈਰਾ 12)
ਯਹੋਵਾਹ ਦਾ ਕਹਿਣਾ ਮੰਨੋ ਅਤੇ ਉਹ ਗ਼ਲਤੀਆਂ ਕਰਨ ਤੋਂ ਬਚੋ ਜਿਹੜੇ ‘ਨਾਤਜਰਬੇਕਾਰ’ ਲੋਕ ਕਰਦੇ ਹਨ (ਜ਼ਬੂ 119:130, 133; ਕਹਾ 22:3)
ਖ਼ੁਦ ਨੂੰ ਪੁੱਛੋ, ‘ਪਰਮੇਸ਼ੁਰ ਦਾ ਕਹਿਣਾ ਮੰਨਣ ਅਤੇ ਬੁਰਾਈ ਤੋਂ ਨਫ਼ਰਤ ਕਰਨ ਲਈ ਮੈਨੂੰ ਖ਼ੁਦ ਵਿਚ ਕਿਹੜੇ ਸੁਧਾਰ ਕਰਨ ਦੀ ਲੋੜ ਹੈ?’
2. ਹੀਰੇ-ਮੋਤੀ
(10 ਮਿੰਟ)
ਜ਼ਬੂ 119:160—ਇਸ ਆਇਤ ਅਨੁਸਾਰ ਸਾਨੂੰ ਕਿਸ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ? (w23.01 2 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 119:121-152 (th ਪਾਠ 2)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 1 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਨੂੰ ਦਿਖਾਓ ਕਿ ਉਹ jw.org ਤੋਂ ਆਪਣੇ ਮਨਪਸੰਦ ਵਿਸ਼ੇ ਬਾਰੇ ਜਾਣਕਾਰੀ ਕਿਵੇਂ ਲੱਭ ਸਕਦਾ ਹੈ। (lmd ਪਾਠ 8 ਨੁਕਤਾ 3)
6. ਚੇਲੇ ਬਣਾਉਣੇ
(5 ਮਿੰਟ) ਅਜਿਹੇ ਬਾਈਬਲ ਵਿਦਿਆਰਥੀ ਨਾਲ ਚਰਚਾ ਕਰੋ ਜੋ ਲਗਾਤਾਰ ਸਭਾਵਾਂ ਵਿਚ ਨਹੀਂ ਆ ਰਿਹਾ। (lmd ਪਾਠ 12 ਨੁਕਤਾ 4)
ਗੀਤ 121
7. ਪੈਸੇ ਨਾਲ ਪਿਆਰ, ਕਈ ਮੁਸੀਬਤਾਂ ਦੀ ਜੜ੍ਹ
(15 ਮਿੰਟ) ਚਰਚਾ।
ਜਿਹੜੇ ਲੋਕ ਪੈਸੇ ਪਿੱਛੇ ਭੱਜਦੇ ਹਨ, ਉਹ ‘ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹ ਲੈਂਦੇ ਹਨ।’ (1 ਤਿਮੋ 6:9, 10) ਜੇ ਅਸੀਂ ਵੀ ਪੈਸੇ ਨਾਲ ਪਿਆਰ ਕਰਾਂਗੇ ਅਤੇ ਸੋਚਾਂਗੇ ਕਿ ਪੈਸਾ ਹੀ ਸਭ ਕੁਝ ਹੈ, ਤਾਂ ਸਾਨੂੰ ਕਈ ਨੁਕਸਾਨ ਹੋ ਸਕਦੇ ਹਨ। ਜਿਵੇਂ,
ਅਸੀਂ ਯਹੋਵਾਹ ਤੋਂ ਦੂਰ ਜਾ ਸਕਦੇ ਹਾਂ।—ਮੱਤੀ 6:24
ਸਾਡੇ ਕੋਲ ਜੋ ਹੈ ਜਾਂ ਜਿੰਨਾ ਹੈ, ਅਸੀਂ ਉਸ ਵਿਚ ਖ਼ੁਸ਼ ਨਹੀਂ ਰਹਾਂਗੇ।—ਉਪ 5:10
ਝੂਠ ਬੋਲਣ, ਚੋਰੀ ਕਰਨ ਅਤੇ ਧੋਖਾਧੜੀ ਵਰਗੇ ਬੁਰੇ ਕੰਮਾਂ ਤੋਂ ਦੂਰ ਰਹਿਣਾ ਸਾਡੇ ਲਈ ਹੋਰ ਵੀ ਔਖਾ ਹੋ ਜਾਵੇਗਾ। (ਕਹਾ 28:20) ਜੇ ਸਾਡੇ ਕੋਲੋਂ ਕੁਝ ਗ਼ਲਤ ਹੋ ਗਿਆ, ਤਾਂ ਸਾਨੂੰ ਦੋਸ਼ੀ ਭਾਵਨਾਵਾਂ ਸਤਾਉਣਗੀਆਂ, ਸਾਡਾ ਨਾਂ ਖ਼ਰਾਬ ਹੋ ਜਾਵੇਗਾ ਅਤੇ ਯਹੋਵਾਹ ਵੀ ਸਾਡੇ ਤੋਂ ਖ਼ੁਸ਼ ਨਹੀਂ ਹੋਵੇਗਾ
ਇਬਰਾਨੀਆਂ 13:5 ਪੜ੍ਹੋ ਅਤੇ ਇਸ ਸਵਾਲ ʼਤੇ ਚਰਚਾ ਕਰੋ:
ਪੈਸੇ ਬਾਰੇ ਕਿਹੋ ਜਿਹੀ ਸੋਚ ਰੱਖਣ ਨਾਲ ਅਸੀਂ ਫਜ਼ੂਲ ਦੀਆਂ ਚਿੰਤਾਵਾਂ ਤੋਂ ਬਚ ਸਕਦੇ ਹਾਂ? ਇਹ ਸੋਚ ਰੱਖਣੀ ਜ਼ਰੂਰੀ ਕਿਉਂ ਹੈ?
ਸ਼ਾਇਦ ਅਸੀਂ ਪੈਸੇ ਨਾਲ ਪਿਆਰ ਨਹੀਂ ਕਰਦੇ। ਪਰ ਜੇ ਅਸੀਂ ਸੋਚ-ਸਮਝ ਕੇ ਪੈਸੇ ਨਹੀਂ ਵਰਤਦੇ, ਤਾਂ ਵੀ ਸਾਡੇ ʼਤੇ ਮੁਸ਼ਕਲਾਂ ਆ ਸਕਦੀਆਂ ਹਨ।
ਸੋਚ-ਸਮਝ ਕੇ ਪੈਸੇ ਵਰਤੋ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਸਾਨੂੰ ਇਕ ਬਜਟ ਕਿਉਂ ਬਣਾਉਣਾ ਚਾਹੀਦਾ ਹੈ? ਅਸੀਂ ਇਹ ਕਿਵੇਂ ਬਣਾ ਸਕਦੇ ਹਾਂ?
ਪੈਸੇ ਜਮ੍ਹਾ ਕਰਨੇ ਵਧੀਆ ਗੱਲ ਕਿਉਂ ਹੈ?
ਸਾਨੂੰ ਬੇਵਜ੍ਹਾ ਕਰਜ਼ਾ ਕਿਉਂ ਨਹੀਂ ਲੈਣਾ ਚਾਹੀਦਾ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 9 ਪੈਰੇ 8-16