ਸਾਡੀ ਮਸੀਹੀ ਜ਼ਿੰਦਗੀ
ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ ਦਿਓ!
27 ਫਰਵਰੀ ਨੂੰ ਸ਼ੁਰੂ ਹੋ ਰਹੀ ਮੁਹਿੰਮ ਦੌਰਾਨ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਾਡੇ ਨਾਲ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਸੱਦਾ ਦੇਵਾਂਗੇ। ਅਸੀਂ ਇਹ ਵੀ ਧਿਆਨ ਰੱਖਾਂਗੇ ਕਿ ਜਿਨ੍ਹਾਂ ਲੋਕਾਂ ਨੇ ਦਿਲਚਸਪੀ ਦਿਖਾਈ ਹੈ, ਅਸੀਂ ਉਸ ਨੂੰ ਹੋਰ ਵਧਾਈਏ।
ਇਨ੍ਹਾਂ ਸੁਝਾਵਾਂ ’ਤੇ ਗੌਰ ਕਰੋ
ਆਪਣੀ ਪੇਸ਼ਕਾਰੀ ਦਿਓ
“ਅਸੀਂ ਇਕ ਅਹਿਮ ਮੌਕੇ ਲਈ ਇਹ ਸੱਦਾ-ਪੱਤਰ ਦੇ ਰਹੇ ਹਾਂ। 23 ਮਾਰਚ ਨੂੰ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਅਤੇ ਇਕ ਭਾਸ਼ਣ ਸੁਣਨ ਲਈ ਇਕੱਠੇ ਹੋਣਗੇ ਕਿ ਉਸ ਦੀ ਕੁਰਬਾਨੀ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ। ਇਸ ਸੱਦਾ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਯਾਦਗਾਰ ਕਿਸ ਸਮੇਂ ਅਤੇ ਕਿਹੜੀ ਜਗ੍ਹਾ ’ਤੇ ਮਨਾਈ ਜਾਵੇਗੀ। ਜੇ ਤੁਸੀਂ ਆ ਸਕਦੇ ਹੋ ਤਾਂ ਜ਼ਰੂਰ ਆਇਓ।”
ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ . . .
-
ਪਰਮੇਸ਼ੁਰ ਦਾ ਰਾਜ ਕੀ ਹੈ? ਪਰਚਾ ਪੇਸ਼ ਕਰੋ
ਅਗਲੀ ਵਾਰ ਮਿਲਣ ਲਈ ਨੀਂਹ ਧਰੋ।
-
ਮੈਮੋਰੀਅਲ ਵੀਡੀਓ ਦਿਖਾਓ
ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ ਤੁਸੀਂ . . .