ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਮਿਸਾਲਾਂ ਦੇ ਕੇ ਮੁੱਖ ਗੱਲਾਂ ਸਮਝਾਓ
ਜਦੋਂ ਅਸੀਂ ਕਿਸੇ ਨੂੰ ਦੁਬਾਰਾ ਮਿਲਣ ਜਾਂਦੇ ਹਾਂ ਜਾਂ ਬਾਈਬਲ ਸਟੱਡੀਆਂ ਕਰਵਾਉਂਦੇ ਹਾਂ, ਤਾਂ ਸਾਨੂੰ ਉਨ੍ਹਾਂ ਨੂੰ ਮੁੱਖ ਗੱਲਾਂ ਸਮਝਾਉਣੀਆਂ ਚਾਹੀਦੀਆਂ ਹਨ। ਮਿਸਾਲਾਂ ਦੇ ਕੇ ਸਮਝਾਉਣ ਨਾਲ ਇਹ ਗੱਲਾਂ ਉਨ੍ਹਾਂ ਦੇ ਦਿਲ ’ਤੇ ਅਸਰ ਕਰਨਗੀਆਂ ਅਤੇ ਉਹ ਆਸਾਨੀ ਨਾਲ ਇਨ੍ਹਾਂ ਨੂੰ ਯਾਦ ਰੱਖ ਸਕਣਗੇ।
ਦੁਬਾਰਾ ਮੁਲਾਕਾਤ ਜਾਂ ਬਾਈਬਲ ਸਟੱਡੀ ਦੀ ਤਿਆਰੀ ਕਰਦੇ ਵੇਲੇ ਮੁੱਖ ਗੱਲਾਂ ਲੱਭੋ ਤਾਂਕਿ ਤੁਸੀਂ ਮਿਸਾਲਾਂ ਦੇ ਕੇ ਇਨ੍ਹਾਂ ਮੁੱਖ ਗੱਲਾਂ ਨੂੰ ਸਮਝਾ ਸਕੋ। ਪਰ ਹਰ ਛੋਟੀ-ਛੋਟੀ ਗੱਲ ’ਤੇ ਮਿਸਾਲ ਦੇਣ ਬਾਰੇ ਨਾ ਸੋਚੋ। ਫਿਰ ਸੋਚੋ ਕਿ ਤੁਸੀਂ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਸੰਬੰਧਿਤ ਕਿਹੜੀਆਂ ਸੌਖੀਆਂ ਮਿਸਾਲਾਂ ਦੇ ਸਕਦੇ ਹੋ। (ਮੱਤੀ 5:14-16; ਮਰ 2:21; ਲੂਕਾ 14:7-11) ਵਿਅਕਤੀ ਦੇ ਪਿਛੋਕੜ ਅਤੇ ਉਸ ਦੇ ਕੰਮ-ਕਾਰ ਦੇ ਹਿਸਾਬ ਨਾਲ ਮਿਸਾਲਾਂ ਦਿਓ। (ਲੂਕਾ 5:2-11; ਯੂਹੰ 4:7-15) ਜਦੋਂ ਮੁੱਖ ਗੱਲਾਂ ਸਮਝ ਕੇ ਉਸ ਦੀਆਂ ਅੱਖਾਂ ਵਿਚ ਚਮਕ ਆਵੇਗੀ, ਤਾਂ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ।
ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਮਾਹਰ ਬਣੋ—ਮਿਸਾਲਾਂ ਦੇ ਕੇ ਮੁੱਖ ਗੱਲਾਂ ਸਮਝਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਸਾਨੂੰ ਬਾਈਬਲ ਵਿਦਿਆਰਥੀਆਂ ਨੂੰ ਆਇਤਾਂ ਦਾ ਮਤਲਬ ਕਿਉਂ ਸਮਝਾਉਣਾ ਚਾਹੀਦਾ ਹੈ?
-
ਨੀਤਾ ਨੇ ਰੋਮੀਆਂ 5:12 ਸਮਝਾਉਣ ਲਈ ਕਿਹੜੀ ਮਿਸਾਲ ਦਿੱਤੀ?
-
ਵਧੀਆ ਮਿਸਾਲਾਂ ਦਾ ਸਾਡੇ ਸੁਣਨ ਵਾਲਿਆਂ ’ਤੇ ਕੀ ਅਸਰ ਪੈ ਸਕਦਾ ਹੈ?
-
ਸਾਨੂੰ ਯਹੋਵਾਹ ਦੇ ਸੰਗਠਨ ਵੱਲੋਂ ਮਿਲੇ ਵੀਡੀਓ ਤੇ ਹੋਰ ਸਿਖਾਉਣ ਵਾਲੇ ਪ੍ਰਕਾਸ਼ਨ ਕਿਉਂ ਵਰਤਣੇ ਚਾਹੀਦੇ ਹਨ?