ਸਾਡੀ ਮਸੀਹੀ ਜ਼ਿੰਦਗੀ
ਸਮਝਦਾਰੀ ਨਾਲ ਦੋਸਤ ਚੁਣੋ
ਮੋਆਬ ਵਿਚ ਇਜ਼ਰਾਈਲੀਆਂ ਨਾਲ ਜੋ ਹੋਇਆ, ਉਸ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ। (1 ਕੁਰਿੰ 10:6, 8, 11) ਉਨ੍ਹਾਂ ਨੇ ਅਨੈਤਿਕ ਕੰਮ ਅਤੇ ਝੂਠੀ ਭਗਤੀ ਕਰਨ ਵਾਲੀਆਂ ਮੋਆਬੀ ਔਰਤਾਂ ਨਾਲ ਮਿਲਣਾ-ਗਿਲਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਇਜ਼ਰਾਈਲੀ ਗੰਭੀਰ ਪਾਪ ਕਰ ਬੈਠੇ ਜਿਸ ਦੇ ਬਹੁਤ ਭੈੜੇ ਅੰਜਾਮ ਨਿਕਲੇ। (ਗਿਣ 25:9) ਅੱਜ ਅਸੀਂ ਕਈ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ, ਜਿਵੇਂ ਕਿ ਸਾਡੇ ਨਾਲ ਪੜ੍ਹਨ ਤੇ ਕੰਮ ਕਰਨ ਵਾਲੇ, ਗੁਆਂਢੀ, ਰਿਸ਼ਤੇਦਾਰ ਅਤੇ ਹੋਰ ਜਾਣ-ਪਛਾਣ ਦੇ ਲੋਕ। ਉਨ੍ਹਾਂ ਨਾਲ ਸੰਗਤੀ ਕਰਨ ਦੇ ਖ਼ਤਰਿਆਂ ਬਾਰੇ ਅਸੀਂ ਬਾਈਬਲ ਦੇ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ?
ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ—ਕੁਝ ਹਿੱਸਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਜ਼ਿਮਰੀ ਅਤੇ ਹੋਰ ਜਣਿਆਂ ਨੇ ਯਾਮੀਨ ਅੱਗੇ ਕਿਹੜੀ ਗ਼ਲਤ ਸੋਚ ਜ਼ਾਹਰ ਕੀਤੀ?
-
ਫ਼ੀਨਹਾਸ ਨੇ ਯਾਮੀਨ ਦੀ ਸਹੀ ਨਜ਼ਰੀਆ ਰੱਖਣ ਵਿਚ ਕਿਵੇਂ ਮਦਦ ਕੀਤੀ?
-
ਕਿਸੇ ਅਵਿਸ਼ਵਾਸੀ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆਉਣ ਅਤੇ ਉਸ ਦੇ ਦੋਸਤ ਬਣਨ ਵਿਚ ਕੀ ਫ਼ਰਕ ਹੈ?
-
ਸਾਨੂੰ ਮੰਡਲੀ ਵਿਚ ਵੀ ਦੋਸਤ ਬਣਾਉਣ ਵੇਲੇ ਧਿਆਨ ਕਿਉਂ ਰੱਖਣਾ ਚਾਹੀਦਾ ਹੈ?
-
ਸਾਨੂੰ ਸੋਸ਼ਲ ਮੀਡੀਆ ʼਤੇ ਉਨ੍ਹਾਂ ਲੋਕਾਂ ਨਾਲ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ?