ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ’ਤੇ ਭਰੋਸਾ ਕਰਨ ਦੇ ਤਿੰਨ ਤਰੀਕੇ
ਯਹੋਵਾਹ ’ਤੇ ਭਰੋਸਾ ਕਰਨ ਕਰਕੇ ਦਾਊਦ ਗੋਲਿਅਥ ਨੂੰ ਹਰਾ ਸਕਿਆ। (1 ਸਮੂ 17:45) ਯਹੋਵਾਹ ਆਪਣੇ ਸਾਰੇ ਸੇਵਕਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਉਣੀ ਚਾਹੁੰਦਾ ਹੈ। (2 ਇਤਿ 16:9) ਆਪਣੀਆਂ ਕਾਬਲੀਅਤਾਂ ਅਤੇ ਆਪਣੇ ਤਜਰਬੇ ’ਤੇ ਭਰੋਸਾ ਕਰਨ ਦੀ ਬਜਾਇ ਅਸੀਂ ਯਹੋਵਾਹ ’ਤੇ ਭਰੋਸਾ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕਿਆਂ ’ਤੇ ਗੌਰ ਕਰੀਏ।
-
ਪ੍ਰਾਰਥਨਾ ਕਰਦੇ ਰਹੋ। ਸਾਨੂੰ ਗ਼ਲਤੀ ਕਰਨ ਤੋਂ ਬਾਅਦ ਮਾਫ਼ੀ ਮੰਗਣ ਲਈ ਤਾਂ ਪ੍ਰਾਰਥਨਾ ਕਰਨੀ ਹੀ ਚਾਹੀਦੀ ਹੈ, ਪਰ ਸਾਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਅਸੀਂ ਗ਼ਲਤ ਕੰਮ ਕਰਨ ਲਈ ਲੁਭਾਏ ਜਾਂਦੇ ਹਾਂ। (ਮੱਤੀ 6:12, 13) ਅਸੀਂ ਫ਼ੈਸਲੇ ਕਰਨ ਤੋਂ ਬਾਅਦ ਯਹੋਵਾਹ ਦੀ ਬਰਕਤ ਲਈ ਤਾਂ ਪ੍ਰਾਰਥਨਾ ਕਰਦੇ ਹਾਂ, ਪਰ ਸਾਨੂੰ ਫ਼ੈਸਲੇ ਲੈਣ ਤੋਂ ਪਹਿਲਾਂ ਵੀ ਪ੍ਰਾਰਥਨਾ ਕਰ ਕੇ ਉਸ ਤੋਂ ਬੁੱਧ ਤੇ ਸਲਾਹ ਮੰਗਣੀ ਚਾਹੀਦੀ ਹੈ।—ਯਾਕੂ 1:5
-
ਬਾਈਬਲ ਪੜ੍ਹਨ ਅਤੇ ਸਟੱਡੀ ਕਰਨ ਦੀ ਆਦਤ ਪਾਓ। ਹਰ ਰੋਜ਼ ਬਾਈਬਲ ਪੜ੍ਹੋ। (ਜ਼ਬੂ 1:2) ਬਾਈਬਲ ਵਿਚ ਦਰਜ ਲੋਕਾਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰੋ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰੋ। (ਯਾਕੂ 1:23-25) ਚਾਹੇ ਤੁਸੀਂ ਸਾਲਾਂ ਤੋਂ ਹੀ ਪ੍ਰਚਾਰ ਕਿਉਂ ਨਾ ਕਰ ਰਹੇ ਹੋਵੋ, ਪਰ ਫਿਰ ਵੀ ਤਿਆਰੀ ਕਰੋ। ਮੰਡਲੀ ਦੀਆਂ ਸਭਾਵਾਂ ਤੋਂ ਪੂਰਾ ਫ਼ਾਇਦਾ ਲੈਣ ਲਈ ਇਨ੍ਹਾਂ ਦੀ ਪਹਿਲਾਂ ਤੋਂ ਹੀ ਤਿਆਰੀ ਕਰੋ
-
ਯਹੋਵਾਹ ਦੇ ਸੰਗਠਨ ਦਾ ਸਾਥ ਦਿਓ। ਸਾਨੂੰ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਸੇ ਵੇਲੇ ਮੰਨਣਾ ਚਾਹੀਦਾ ਹੈ। (ਗਿਣ 9:17) ਸਾਨੂੰ ਬਜ਼ੁਰਗਾਂ ਦੀਆਂ ਸਲਾਹਾਂ ਅਤੇ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ।—ਇਬ 13:17
ਜ਼ੁਲਮਾਂ ਤੋਂ ਡਰਨ ਦੀ ਲੋੜ ਨਹੀਂ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
• ਭੈਣਾਂ-ਭਰਾਵਾਂ ਨੂੰ ਕਿਨ੍ਹਾਂ ਗੱਲਾਂ ਦਾ ਡਰ ਸੀ?
• ਉਹ ਆਪਣੇ ਡਰ ’ਤੇ ਕਿਵੇਂ ਕਾਬੂ ਪਾ ਸਕੇ?