ਵਫ਼ਾਦਾਰ ਅੱਯੂਬ ਨੇ ਆਪਣੀ ਨਿਰਾਸ਼ਾ ਪ੍ਰਗਟਾਈ
ਭਾਵੇਂ ਅੱਯੂਬ ਕੰਗਾਲ ਹੋ ਗਿਆ ਸੀ, ਸੋਗ ਵਿਚ ਡੁੱਬਿਆ ਹੋਇਆ ਸੀ ਅਤੇ ਬਹੁਤ ਜ਼ਿਆਦਾ ਬੀਮਾਰ ਸੀ, ਪਰ ਫਿਰ ਵੀ ਉਹ ਵਫ਼ਾਦਾਰ ਰਿਹਾ। ਇਸ ਲਈ ਸ਼ੈਤਾਨ ਨੇ ਉਸ ਦੀ ਵਫ਼ਾਦਾਰੀ ਤੋੜਨ ਲਈ ਉਸ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਤਿੰਨ “ਸਾਥੀ” ਉਸ ਕੋਲ ਆਏ। ਪਹਿਲਾਂ ਉਨ੍ਹਾਂ ਨੇ ਸਾਰਿਆਂ ਸਾਮ੍ਹਣੇ ਉਸ ਨਾਲ ਹਮਦਰਦੀ ਜਤਾਉਣ ਦਾ ਢੌਂਗ ਕੀਤਾ। ਫਿਰ ਉਹ ਉਸ ਨਾਲ ਸੱਤ ਦਿਨਾਂ ਤਕ ਚੁੱਪ-ਚਾਪ ਬੈਠੇ ਰਹੇ ਤੇ ਉਸ ਨੂੰ ਹਮਦਰਦੀ ਭਰਿਆ ਇਕ ਸ਼ਬਦ ਵੀ ਨਾ ਕਿਹਾ। ਬਾਅਦ ਵਿਚ ਉਨ੍ਹਾਂ ਨੇ ਅੱਯੂਬ ਨੂੰ ਚੁੱਭਵੀਆਂ ਗੱਲਾਂ ਕਹੀਆਂ ਤੇ ਉਸ ’ਤੇ ਗ਼ਲਤ ਇਲਜ਼ਾਮ ਲਾਏ।
ਜ਼ਬਰਦਸਤ ਦਬਾਅ ਦੇ ਬਾਵਜੂਦ ਅੱਯੂਬ ਨੇ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖੀ
-
ਦੁੱਖਾਂ ਦੇ ਬੋਝ ਹੇਠਾਂ ਦੱਬੇ ਹੋਣ ਕਰਕੇ ਅੱਯੂਬ ਦਾ ਨਜ਼ਰੀਆ ਗ਼ਲਤ ਹੋ ਗਿਆ ਸੀ। ਗ਼ਲਤੀ ਨਾਲ ਉਸ ਨੇ ਇਹ ਸਿੱਟਾ ਕੱਢਿਆ ਕਿ ਰੱਬ ਨੂੰ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਹ ਵਫ਼ਾਦਾਰ ਰਹੇ ਜਾਂ ਨਹੀਂ
-
ਨਿਰਾਸ਼ ਹੋਣ ਕਰਕੇ ਉਸ ਨੇ ਆਪਣੇ ਦੁੱਖਾਂ ਦੇ ਹੋਰ ਕਾਰਨਾਂ ਵੱਲ ਧਿਆਨ ਹੀ ਨਹੀਂ ਦਿੱਤਾ
-
ਦੁੱਖਾਂ ਦੀ ਮਾਰ ਝੱਲਣ ਦੇ ਬਾਵਜੂਦ ਅੱਯੂਬ ਨੇ ਆਪਣੇ ’ਤੇ ਦੋਸ਼ ਲਾਉਣ ਵਾਲਿਆਂ ਨੂੰ ਯਹੋਵਾਹ ਲਈ ਆਪਣੇ ਪਿਆਰ ਬਾਰੇ ਦੱਸਿਆ