ਸਾਡੀ ਮਸੀਹੀ ਜ਼ਿੰਦਗੀ
ਦੁਬਾਰਾ ਜੀ ਉੱਠਣਾ —ਰਿਹਾਈ ਦੀ ਕੀਮਤ ਕਰਕੇ ਮੁਮਕਿਨ ਹੋਇਆ ਹੈ
ਮੈਮੋਰੀਅਲ ਸਾਡੇ ਕੋਲ ਇਕ ਅਜਿਹਾ ਮੌਕਾ ਹੁੰਦਾ ਹੈ ਜਿਸ ਸਮੇਂ ਅਸੀਂ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ’ਤੇ ਸੋਚ-ਵਿਚਾਰ ਕਰਦੇ ਹਾਂ ਜੋ ਯਿਸੂ ਦੀ ਕੁਰਬਾਨੀ ਸਦਕਾ ਸੰਭਵ ਹੋ ਸਕੀਆਂ ਹਨ। ਇਨ੍ਹਾਂ ਵਿੱਚੋਂ ਇਕ ਹੈ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ। ਯਹੋਵਾਹ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਇਨਸਾਨ ਮਰਨ। ਇਸੇ ਕਰਕੇ ਸਾਡੇ ਲਈ ਸਭ ਤੋਂ ਦੁੱਖ ਭਰੀ ਘੜੀ ਉਦੋਂ ਹੁੰਦੀ ਹੈ ਜਦ ਸਾਡਾ ਕੋਈ ਆਪਣਾ ਮਰਦਾ ਹੈ। (1 ਕੁਰਿੰ 15:26) ਆਪਣੇ ਚੇਲਿਆਂ ਨੂੰ ਲਾਜ਼ਰ ਦੀ ਮੌਤ ਦਾ ਸੋਗ ਕਰਦੇ ਦੇਖ ਕੇ ਯਿਸੂ ਬਹੁਤ ਦੁਖੀ ਹੋਇਆ। (ਯੂਹੰ 11:33-35) ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਸੀ, ਇਸ ਲਈ ਅਸੀਂ ਇਸ ਗੱਲ ਦਾ ਯਕੀਨ ਕਰ ਸਕਦੇ ਹਾਂ ਕਿ ਜਦੋਂ ਅਸੀਂ ਕਿਸੇ ਅਜ਼ੀਜ਼ ਦੀ ਮੌਤ ਕਾਰਨ ਦੁਖੀ ਹੁੰਦੇ ਹਾਂ, ਤਾਂ ਯਹੋਵਾਹ ਵੀ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ। (ਯੂਹੰ 14:7) ਯਹੋਵਾਹ ਬੇਸਬਰੀ ਨਾਲ ਉਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਉਹ ਆਪਣੇ ਸੇਵਕਾਂ ਨੂੰ ਦੁਬਾਰਾ ਜੀ ਉਠਾਵੇਗਾ ਅਤੇ ਸਾਨੂੰ ਵੀ ਕਰਨਾ ਚਾਹੀਦਾ ਹੈ।
ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ, ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਦੁਬਾਰਾ ਜੀ ਉਠਾਏ ਜਾਣ ਦਾ ਕੰਮ ਵੀ ਸਹੀ ਢੰਗ ਨਾਲ ਕਰੇਗਾ। (1 ਕੁਰਿੰ 14:33, 40) ਮਰੇ ਲੋਕਾਂ ਦਾ ਦਾਹ-ਸੰਸਕਾਰ ਕਰਨ ਦੀ ਬਜਾਇ ਸਾਡੇ ਕੋਲ ਦੁਬਾਰਾ ਜੀ ਉੱਠੇ ਲੋਕਾਂ ਦਾ ਸੁਆਗਤ ਕਰਨ ਦਾ ਮੌਕਾ ਹੋਵੇਗਾ। ਦੁੱਖਾਂ ਦੀ ਘੜੀ ਵਿੱਚੋਂ ਲੰਘਦੇ ਵੇਲੇ ਕੀ ਤੁਸੀਂ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ’ਤੇ ਸੋਚ ਵਿਚਾਰ ਕਰਦੇ ਹੋ? (2 ਕੁਰਿੰ 4:17, 18) ਕੀ ਤੁਸੀਂ ਯਹੋਵਾਹ ਦਾ ਧੰਨਵਾਦ ਕਰਦੇ ਹੋ ਕਿ ਉਸ ਨੇ ਰਿਹਾਈ ਦੀ ਕੀਮਤ ਦਿੱਤੀ ਅਤੇ ਜੀ ਉਠਾਏ ਜਾਣ ਦੀ ਉਮੀਦ ਬਾਰੇ ਆਪਣੇ ਬਚਨ ਵਿਚ ਦੱਸਿਆ?
-
ਤੁਸੀਂ ਖ਼ਾਸ ਕਰਕੇ ਆਪਣੇ ਕਿਹੜੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਦੁਬਾਰਾ ਮਿਲਣਾ ਚਾਹੁੰਦੇ ਹੋ?
-
ਤੁਸੀਂ ਖ਼ਾਸ ਕਰਕੇ ਬਾਈਬਲ ਦੇ ਕਿਹੜੇ ਪਾਤਰਾਂ ਨੂੰ ਮਿਲਣਾ ਤੇ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹੋ?