ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮਾਰਚ 2017
ਪ੍ਰਚਾਰ ਵਿਚ ਕੀ ਕਹੀਏ
ਪਰਚੇ ਲਈ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਲਈ ਪੇਸ਼ਕਾਰੀਆਂ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਹਾਂ”
ਜਦੋਂ ਯਹੋਵਾਹ ਨੇ ਯਿਰਮਿਯਾਹ ਨੂੰ ਨਬੀ ਚੁਣਿਆ, ਤਾਂ ਉਸ ਨੂੰ ਲੱਗਦਾ ਸੀ ਕਿ ਉਹ ਇਸ ਜ਼ਿੰਮੇਵਾਰੀ ਦੇ ਕਾਬਲ ਨਹੀਂ ਸੀ। ਯਹੋਵਾਹ ਨੇ ਯਿਰਮਿਯਾਹ ਨੂੰ ਕਿਵੇਂ ਭਰੋਸਾ ਦਿਵਾਇਆ?
ਰੱਬ ਦਾ ਬਚਨ ਖ਼ਜ਼ਾਨਾ ਹੈ
ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ
ਇਜ਼ਰਾਈਲੀ ਸੋਚਦੇ ਸਨ ਕਿ ਬਲ਼ੀਆਂ ਚੜ੍ਹਾ ਕੇ ਗ਼ਲਤ ਕੰਮਾਂ ’ਤੇ ਪਰਦਾ ਪਾਇਆ ਜਾ ਸਕਦਾ। ਯਿਰਮਿਯਾਹ ਨੇ ਦਲੇਰੀ ਨਾਲ ਇਜ਼ਰਾਈਲੀਆਂ ਦੇ ਪਾਪਾਂ ਅਤੇ ਪਖੰਡਾਂ ਦਾ ਪਰਦਾਫ਼ਾਸ਼ ਕੀਤਾ।
ਸਾਡੀ ਮਸੀਹੀ ਜ਼ਿੰਦਗੀ
ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?—ਇਸ ਨੂੰ ਕਿਵੇਂ ਵਰਤੀਏ
ਇਹ ਬਰੋਸ਼ਰ ਵਰਤ ਕੇ ਬਾਈਬਲ ਵਿਦਿਆਰਥੀਆਂ ਨੂੰ ਦੱਸੋ ਕਿ ਯਹੋਵਾਹ ਦੇ ਗਵਾਹ ਕੌਣ ਹਨ, ਅਸੀਂ ਕੀ-ਕੀ ਕਰਦੇ ਹਾਂ ਅਤੇ ਸਾਡਾ ਸੰਗਠਨ ਕਿਵੇਂ ਕੰਮ ਕਰਦਾ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਇਨਸਾਨ ਸਿਰਫ਼ ਯਹੋਵਾਹ ਦੀ ਸੇਧ ਨਾਲ ਹੀ ਸਫ਼ਲ ਹੋ ਸਕਦੇ ਹਨ
ਪ੍ਰਾਚੀਨ ਇਜ਼ਰਾਈਲ ਵਿਚ ਜੋ ਯਹੋਵਾਹ ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲਦੇ ਸਨ, ਉਹ ਸ਼ਾਂਤ, ਖ਼ੁਸ਼ਹਾਲ ਅਤੇ ਤੰਦਰੁਸਤ ਸਨ।
ਸਾਡੀ ਮਸੀਹੀ ਜ਼ਿੰਦਗੀ
ਰੱਬ ਦੀ ਸੁਣੋ—ਇਸ ਨੂੰ ਕਿਵੇਂ ਵਰਤੀਏ
ਜਿਨ੍ਹਾਂ ਨੂੰ ਪੜ੍ਹ ਕੇ ਸਿੱਖਣਾ ਔਖਾ ਲੱਗਦਾ ਹੈ, ਉਨ੍ਹਾਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਸਿਖਾਉਣ ਲਈ ਮਿਸਾਲਾਂ ਅਤੇ ਆਇਤਾਂ ਵਰਤੋ।
ਰੱਬ ਦਾ ਬਚਨ ਖ਼ਜ਼ਾਨਾ ਹੈ
ਇਜ਼ਰਾਈਲੀ ਯਹੋਵਾਹ ਨੂੰ ਭੁੱਲ ਗਏ
ਜਦੋਂ ਯਹੋਵਾਹ ਪਰਮੇਸ਼ੁਰ ਨੇ ਯਿਰਮਿਯਾਹ ਨੂੰ 300 ਮੀਲ ਦਾ ਸਫ਼ਰ ਤੈਅ ਕਰ ਕੇ ਫਰਾਤ ਦਰਿਆ ’ਤੇ ਜਾ ਕੇ ਕਮਰ ਕੱਸਾ ਲੁਕਾਉਣ ਲਈ ਕਿਹਾ, ਤਾਂ ਯਹੋਵਾਹ ਕੀ ਸਮਝਾ ਰਿਹਾ ਸੀ?
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਨੂੰ ਚੇਤੇ ਰੱਖਣ ਵਿਚ ਆਪਣੇ ਪਰਿਵਾਰ ਦੀ ਮਦਦ ਕਰੋ
ਬਾਕਾਇਦਾ ਤੇ ਮਜ਼ੇਦਾਰ ਪਰਿਵਾਰਕ ਸਟੱਡੀ ਕਰ ਕੇ ਤੁਹਾਡੇ ਪਰਿਵਾਰ ਦੀ ਯਹੋਵਾਹ ਨੂੰ ਚੇਤੇ ਰੱਖਣ ਵਿਚ ਮਦਦ ਹੋ ਸਕਦੀ ਹੈ। ਤੁਸੀਂ ਪਰਿਵਾਰਕ ਸਟੱਡੀ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?