ਇਜ਼ਰਾਈਲੀ ਯਹੋਵਾਹ ਨੂੰ ਭੁੱਲ ਗਏ
ਯਿਰਮਿਯਾਹ ਨੂੰ ਯਹੋਵਾਹ ਵੱਲੋਂ ਮੁਸ਼ਕਲ ਕੰਮ ਮਿਲਿਆ ਅਤੇ ਉਸ ਨੇ ਦੱਸਣਾ ਸੀ ਕਿ ਯਹੋਵਾਹ ਨੇ ਠਾਣਿਆ ਸੀ ਕਿ ਉਹ ਯਹੂਦਾਹ ਅਤੇ ਯਰੂਸ਼ਲਮ ਦੇ ਹੰਕਾਰੀ ਲੋਕਾਂ ਨੂੰ ਸਜ਼ਾ ਦੇਵੇਗਾ
ਯਿਰਮਿਯਾਹ ਨੇ ਕਮਰ ਕੱਸਾ ਲਿਆ
-
ਕਮਰ ਕੱਸੇ ਨੂੰ ਲੱਕ ਦੁਆਲੇ ਬੰਨ੍ਹਣਾ ਯਹੋਵਾਹ ਅਤੇ ਲੋਕਾਂ ਵਿਚਕਾਰ ਨਜ਼ਦੀਕੀ ਰਿਸ਼ਤੇ ਨੂੰ ਦਰਸਾਉਂਦਾ ਸੀ
ਯਿਰਮਿਯਾਹ ਕਮਰ ਕੱਸਾ ਫਰਾਤ ਦਰਿਆ ਕੋਲ ਲੈ ਗਿਆ
-
ਉਸ ਨੇ ਕਮਰ ਕੱਸੇ ਨੂੰ ਚਟਾਨ ਦੀ ਤਰੇੜ ਵਿਚ ਲੁਕਾ ਦਿੱਤਾ ਅਤੇ ਦੁਬਾਰਾ ਯਰੂਸ਼ਲਮ ਵਾਪਸ ਆ ਗਿਆ
ਯਿਰਮਿਯਾਹ ਕਮਰ ਕੱਸਾ ਲੈਣ ਲਈ ਦੁਬਾਰਾ ਫਰਾਤ ਦਰਿਆ ਗਿਆ
-
ਕਮਰ ਕੱਸਾ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਸੀ
ਯਿਰਮਿਯਾਹ ਦੇ ਕੰਮ ਪੂਰਾ ਕਰਨ ਤੇ ਯਹੋਵਾਹ ਨੇ ਉਸ ਨੂੰ ਸਾਰੀ ਗੱਲ ਦੱਸੀ
-
ਭਾਵੇਂ ਯਿਰਮਿਯਾਹ ਦਾ ਕੰਮ ਮਾਮੂਲੀ ਲੱਗਦਾ ਸੀ, ਪਰ ਉਸ ਦੀ ਦਿਲੋਂ ਆਗਿਆਕਾਰੀ ਕਰਕੇ ਯਹੋਵਾਹ ਲੋਕਾਂ ਦੇ ਦਿਲਾਂ ਤਕ ਪਹੁੰਚ ਪਾਇਆ