ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਆਪਣੇ ਬਾਈਬਲ ਵਿਦਿਆਰਥੀ ਨੂੰ ਤਿਆਰੀ ਕਰਨੀ ਸਿਖਾਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜਦੋਂ ਬਾਈਬਲ ਵਿਦਿਆਰਥੀ ਤਿਆਰੀ ਕਰਦੇ ਹਨ, ਤਾਂ ਉਹ ਪੜ੍ਹੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਅਤੇ ਯਾਦ ਰੱਖ ਸਕਦੇ ਹਨ। ਉਹ ਜਿੰਨਾ ਜ਼ਿਆਦਾ ਸਮਝਣਗੇ ਅਤੇ ਯਾਦ ਰੱਖਣਗੇ, ਉੱਨੀ ਛੇਤੀ ਉਹ ਤਰੱਕੀ ਕਰਨਗੇ। ਬਪਤਿਸਮਾ ਲੈਣ ਤੋਂ ਬਾਅਦ ਵੀ ਉਨ੍ਹਾਂ ਨੂੰ ਸਭਾਵਾਂ ਅਤੇ ਪ੍ਰਚਾਰ ਲਈ ਤਿਆਰੀ ਕਰਨ ਦੀ ਲੋੜ ਹੁੰਦੀ ਹੈ ਤਾਂਕਿ ਉਹ ‘ਖ਼ਬਰਦਾਰ ਰਹਿਣ।’ (ਮੱਤੀ 25:13) ਇਸ ਲਈ ਅਧਿਐਨ ਕਰਨਾ ਸਿੱਖ ਕੇ ਅਤੇ ਅਧਿਐਨ ਕਰਨ ਦੀ ਚੰਗੀ ਆਦਤ ਕਰਕੇ ਜ਼ਿੰਦਗੀ ਭਰ ਉਨ੍ਹਾਂ ਦਾ ਫ਼ਾਇਦਾ ਹੋਵੇਗਾ। ਤਾਂ ਫਿਰ ਚੰਗਾ ਹੋਵੇਗਾ ਕਿ ਅਸੀਂ ਸ਼ੁਰੂ ਤੋਂ ਹੀ ਆਪਣੇ ਬਾਈਬਲ ਵਿਦਿਆਰਥੀਆਂ ਦੀ ਬਾਈਬਲ ਅਧਿਐਨ ਦੀ ਤਿਆਰੀ ਕਰਨ ਲਈ ਚੰਗੀ ਆਦਤ ਪਾਉਣ ਵਿਚ ਮਦਦ ਕਰੀਏ।
ਇਸ ਤਰ੍ਹਾਂ ਕਿਵੇਂ ਕਰੀਏ:
-
ਚੰਗੀ ਮਿਸਾਲ ਬਣੋ। (ਰੋਮੀ 2:21) ਤਿਆਰੀ ਕਰਦਿਆਂ ਵਿਦਿਆਰਥੀ ਦੀਆਂ ਲੋੜਾਂ ਨੂੰ ਮਨ ਵਿਚ ਰੱਖੋ। (km 11/15 3) ਉਸ ਨੂੰ ਆਪਣੀ ਕਿਤਾਬ ਜਾਂ ਬਰੋਸ਼ਰ ਦਿਖਾਓ ਕਿ ਤੁਸੀਂ ਕਿੱਦਾਂ ਤਿਆਰੀ ਕੀਤੀ ਹੈ
-
ਤਿਆਰੀ ਕਰਨ ਲਈ ਕਹੋ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵਿਦਿਆਰਥੀ ਅਧਿਐਨ ਕਰਦਾ ਰਹੇਗਾ, ਤਾਂ ਉਸ ਨੂੰ ਦੱਸੋ ਕਿ ਅਧਿਐਨ ਕਰਨ ਵਿਚ ਤਿਆਰੀ ਕਰਨੀ ਵੀ ਸ਼ਾਮਲ ਹੈ ਅਤੇ ਇਸ ਦੇ ਫ਼ਾਇਦੇ ਦੱਸੋ। ਉਸ ਨੂੰ ਵਧੀਆ ਸੁਝਾਅ ਦਿਓ ਕਿ ਉਹ ਤਿਆਰੀ ਕਰਨ ਲਈ ਸਮਾਂ ਕਿਵੇਂ ਕੱਢ ਸਕਦਾ ਹੈ। ਕੁਝ ਭੈਣ-ਭਰਾ ਅਧਿਐਨ ਕਰਦਿਆਂ ਵਿਦਿਆਰਥੀ ਨੂੰ ਆਪਣੀ ਕਿਤਾਬ ਜਾਂ ਬਰੋਸ਼ਰ ਦਿੰਦੇ ਹਨ ਜਿਸ ’ਤੇ ਉਨ੍ਹਾਂ ਨੇ ਤਿਆਰੀ ਕੀਤੀ ਹੈ ਤਾਂਕਿ ਉਹ ਤਿਆਰੀ ਕਰਨ ਦੇ ਫ਼ਾਇਦਿਆਂ ਬਾਰੇ ਜਾਣ ਸਕੇ। ਜਦੋਂ ਵਿਦਿਆਰਥੀ ਤਿਆਰੀ ਕਰਦਾ ਹੈ, ਤਾਂ ਦਿਲੋਂ ਉਸ ਦੀ ਤਾਰੀਫ਼ ਕਰੋ
-
ਦਿਖਾਓ ਕਿ ਤਿਆਰੀ ਕਿਵੇਂ ਕੀਤੀ ਜਾਂਦੀ ਹੈ। ਸ਼ੁਰੂ-ਸ਼ੁਰੂ ਵਿਚ ਕੁਝ ਭੈਣ-ਭਰਾ ਵਿਦਿਆਰਥੀ ਨੂੰ ਅਧਿਐਨ ਦੌਰਾਨ ਸਿਖਾਉਂਦੇ ਹਨ ਕਿ ਉਹ ਤਿਆਰੀ ਕਿੱਦਾਂ ਕਰ ਸਕਦਾ ਹੈ।